ਸਮਾਣਾ, (ਸੱਚੀ ਕਲਮ ਬਿਊਰੋ) : ਸਮਾਣਾ ਨੇੜਲੇ ਪਿੰਡ ਕੁਲਾਰਾ ਦੇ ਇੱਕ ਕਿਸਾਨ ਨੇ ਕੁਝ ਦਿਨ ਪਹਿਲਾ ਧਨੇਠਾ ਪੁੱਲ ਭਾਖੜਾ ਨਹਿਰ ਵਿੱਚ ਕੁੱਦ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ (50) ਪੁੱਤਰ ਚੰਦ ਸਿੰਘ ਨੇ 9 ਅਪ੍ਰੈਲ ਨੂੰ ਭਾਖੜਾ ਨਹਿਰ ਵਿੱਚ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ। ਮ੍ਰਿਤਕ ਦੇ ਭਰਾ ਅਤੇ ਭਤੀਜੇ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਸਿਰ ਕਰਜ਼ਾ ਸੀ ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਮ੍ਰਿਤਕ ਆਪਣੇ ਪਿੱਛੇ ਦੋ ਲੜਕੀਆ, ਪਤਨੀ ਅਤੇ ਸਾਢੇ 6 ਕਿਲੇ ਜ਼ਮੀਨ ਛੱਡ ਗਿਆ ਹੈ । ਪੁਲਿਸ ਚੌਕੀ ਮਵੀ ਮੁੱਖੀ ਏ. ਐਸ. ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਐਤਵਾਰ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾ ਹਵਾਲੇ ਲਾਸ਼ ਕਰ ਦਿੱਤੀ ਜਾਵੇਗੀ ।